Wednesday, October 26, 2016

ਤੂੰ ਤੇ ਮੈਂ

ਤੂੰ ਤੇ ਮੈਂ,

ਤੂੰ ਤੇ ਮੈਂ ਹੀ ਰਹੀਏ, ਜ਼ਰੂਰੀ ਤਾਂ ਨਹੀਂ
ਅਸੀਂ ਹੋਣ ਲਈ ਸਾਡਾ ਇੱਕ ਹੋਣਾ, ਜ਼ਰੂਰੀ ਤਾਂ ਨਹੀਂ
ਤੈਨੂੰ ਪਿਆਰ ਕਰਦੇ ਮਰਨਾ ਮਜਬੂਰੀ ਤਾਂ ਨਹੀਂ
ਤੇਰਾ ਪਿਆਰ ਕਰਕੇ ਵੀ ਨਾ ਕਰਨਾ ਜ਼ਰੂਰੀ ਤਾੰ ਨਹੀਂ

ਸਿਆਲ ਦੀ ਧੁੱਪ ਵੀ ਅੱਖਾਂ ਨੂੰ ਚੁੱਬਦੀ ਹੈ
ਚਹਿਰੀ ਝੁਲਸਾ ਜਾੰਦੀ ਹੈ
ਮੇਰੇ ਸ਼ਹਿਰ ਆ ਕੇ ਵੇਖ
ਲੋਕ ਹਾੜ੍ਹ ਨੂੰ ਿਕੰਨਾ ਉਡੀਕਦੇ ਨੇ

ਇੱਥੇ ਧੁੱਪਾੰ ਕਦੇ ਨਹੀਂ ਪੈੰਦੀਆੰ
ਦਿਲਾੰ ਦੀਆੰ ਬਰਫਾੰ ਨੂੰ
'ਤੇ ਮੇਰਿਆੰ ਹਰਫਾੰ ਨੂੰ
ਸਾਡੀ ਸਾੰਝੀ ਨਫਰਤ ਦੀ ਅੱਗ
ਰੋਜ਼ ਪਿਘਲਾਉੰਦੀ ਹੈ
ਪਰ ਤੇਰਾ ਖਿਆਲ
ਬਰਫ ਕਰ ਜਾੰਦਾ ਹੈ
ਮੇਰੇ ਹਰਫ਼ ਵੀ ਜਜ਼ਬਾਤ ਵੀ...

Sunday, September 20, 2015

Tu te Main

ਮੈਂ ਖੁਸ਼ ਹੀ ਸੀ
ਜਦ ਮੇਰੀ ਤਨਹਾਈ `ਚ
ਤੂੰ ਨਹੀਂ ਸੀ ,


ਤਨਹਾਈ ਦੀ ਆਦਤ ਹੈ
ਤੇਰੀ ਨੀ ਹੋ ਸਕਦੀ
ਤੇਰੀ ਆਦਤ ਹੈ
ਮੇਰੀ ਤਨਹਾਈ ਨੂੰ ਡੱਸ ਰਹੀ


ਵਕਤ ਦੀ ਕਰਵਟ ਹੈ
ਤੂੰ ਭੀੜ ਵਿੱਚ ਵੀ ਨਹੀਂ
ਤਨਹਾਈ ਦਾ ਆਲਮ
ਤੂੰ ਠਹਰਨ ਨਹੀਂ ਦਿੰਦਾ

ਮੈਂ ਵਕਤ ਤੋਂ ਵਕਤ ਮੰਗਦੀ ਹਾਂ
ਸਾਹ ਲੈਣ ਲਈ
ਤੂੰ ਮੇਰੇ ਤੋਂ ਸਾਹ ਮੰਗਦਾ ਹੈਂ
ਵਕਤ ਬਚਾਉਣ ਲਈ

ਮੈਂ ਲਿਖਦੀ ਹਾਂ ਤੇਰੇ ਲਈ
ਤੈਨੂੰ ਪੜਨਾ ਨਹੀਂ ਆਉਂਦਾ
ਤੂੰ ਤੇ ਮੈਂ ਰਹ ਜਾਂਦੇ ਹਾਂ
ਇਕ ਵਰਕੇ ਦੀ ਦੂਰੀ ਤੇ 

Shiv nu yaad krdian

ਬਰਫੀਲੀ ਹਵਾ `ਚ ਠਰੇ,
ਇਹ ਚੇਹਰੇ
ਤੇਰੇ ਸ਼ਹਰ ਦਾ ਚੇਤਾ ਕਰਾ  ਦਿੰਦੇ ਹਨ
ਤੇ ਇਸ ਹਵਾ ਨਾਲ ਠਰੀਆਂ ਰੂਹਾਂ
ਮੈਨੂੰ ਲੂਣਾ ਦੇ ਸ਼ਹਰ ਮੁੜ ਜਾਣ ਦੀ ਸਲਾਹ ਦੇਂਦੀਆਂ ਨੇ
ਤੇ ਹੁਣ ਮੈਂ ਸ਼ੀਸ਼ੇ ਚ ਤੇਰਾ ਚੇਹਰਾ ਨਹੀਂ ਵੇਖਦੀ। ............

Wednesday, January 7, 2015

Monday, June 2, 2014

Friday, January 10, 2014

वो खत

वो खत अभी भी
मैं रोज़ पढती हूँ,
जिसे जेब में रखने का
वादा किया था तुमने,
दिल लौटाने आये
शायद भूल गए थे
मेरे पास,
सम्भाल रखा है मैने
आओ तो ले जाना.....
वक्त उस दिन भी थम गया था
लम्हे आज भी रुके हैं
अश्क उस दिन भी थे आँखों में
कुछ तो अभी भी रुके हैं
उस दिन भी दुनिया से शिपाना पडा था
आज भी हम न्ज़रें चुरा के बैठे हैं
उस दिन जन्मदिन दिन था उसका
और आज लाश उठा के बैठे हैं