Sunday, September 20, 2015

Tu te Main

ਮੈਂ ਖੁਸ਼ ਹੀ ਸੀ
ਜਦ ਮੇਰੀ ਤਨਹਾਈ `ਚ
ਤੂੰ ਨਹੀਂ ਸੀ ,


ਤਨਹਾਈ ਦੀ ਆਦਤ ਹੈ
ਤੇਰੀ ਨੀ ਹੋ ਸਕਦੀ
ਤੇਰੀ ਆਦਤ ਹੈ
ਮੇਰੀ ਤਨਹਾਈ ਨੂੰ ਡੱਸ ਰਹੀ


ਵਕਤ ਦੀ ਕਰਵਟ ਹੈ
ਤੂੰ ਭੀੜ ਵਿੱਚ ਵੀ ਨਹੀਂ
ਤਨਹਾਈ ਦਾ ਆਲਮ
ਤੂੰ ਠਹਰਨ ਨਹੀਂ ਦਿੰਦਾ

ਮੈਂ ਵਕਤ ਤੋਂ ਵਕਤ ਮੰਗਦੀ ਹਾਂ
ਸਾਹ ਲੈਣ ਲਈ
ਤੂੰ ਮੇਰੇ ਤੋਂ ਸਾਹ ਮੰਗਦਾ ਹੈਂ
ਵਕਤ ਬਚਾਉਣ ਲਈ

ਮੈਂ ਲਿਖਦੀ ਹਾਂ ਤੇਰੇ ਲਈ
ਤੈਨੂੰ ਪੜਨਾ ਨਹੀਂ ਆਉਂਦਾ
ਤੂੰ ਤੇ ਮੈਂ ਰਹ ਜਾਂਦੇ ਹਾਂ
ਇਕ ਵਰਕੇ ਦੀ ਦੂਰੀ ਤੇ 

Shiv nu yaad krdian

ਬਰਫੀਲੀ ਹਵਾ `ਚ ਠਰੇ,
ਇਹ ਚੇਹਰੇ
ਤੇਰੇ ਸ਼ਹਰ ਦਾ ਚੇਤਾ ਕਰਾ  ਦਿੰਦੇ ਹਨ
ਤੇ ਇਸ ਹਵਾ ਨਾਲ ਠਰੀਆਂ ਰੂਹਾਂ
ਮੈਨੂੰ ਲੂਣਾ ਦੇ ਸ਼ਹਰ ਮੁੜ ਜਾਣ ਦੀ ਸਲਾਹ ਦੇਂਦੀਆਂ ਨੇ
ਤੇ ਹੁਣ ਮੈਂ ਸ਼ੀਸ਼ੇ ਚ ਤੇਰਾ ਚੇਹਰਾ ਨਹੀਂ ਵੇਖਦੀ। ............

Wednesday, January 7, 2015