Wednesday, November 25, 2009

kaash

ਉਹ ਕਹਿੰਦੇ ਨੇ ਕਿ ਕੁੜੀਆਂ ਹੁੰਦੀਆਂ ਚਿੜੀਆਂ ਨੇ
ਪਰ ਕਾਸ਼..ਕਾਸ਼ ਮੈਂ ਚਿੜੀ ਹੀ ਹੁੰਦੀ
ਜੇਕਰ ਹੁੰਦੀ ਕਲੀ
ਕਦੇ ਤਾਂ ਖਿੜੀ ਹੀ ਹੁੰਦੀ
ਪਰ ਮੈਂ ਤਾਂ ਹਾਂ ਕੁੜੀ , ਚਿੜੀ ਤਾਂ ਬਣ ਨਹੀਂ ਸਕਦੀ
ਪਰ ਮੈਂ ਤਾਂ ਹਾਂ ਕੁੜੀ ਕਲੀ ਬਣ ਖਿੜ ਨਹੀਂ ਸਕਦੀ
ਕਲੀਆਂ ਵਾਂਗੂ ਖਾਬ ਸਜਾ ਤਾਂ ਸਕਦੀ ਹਾਂ
ਪਰ ਉਨਾਂ ਖਾਬਾਂ ਨੂੰ ਮੈਂ ਜੀ ਸਕਦੀ ਨਹੀਂ
ਚਿੜੀਆਂ ਵਾਂਗੂ ਉੱਡਣਾ ਲੋਚ ਤਾਂ ਸਕਦੀ ਹਾਂ
ਪਰ ਕੁਤਰੇ ਖੰਭਾਂ ਨੂੰ ਮੈਂ ਸੀ ਸਕਦੀ ਨਹੀਂ
ਚਿੜੀਆਂ ਜਦ ਵੀ ਚਾਹੁਣ ਉਦੋਂ ਉੱਡ ਜਾਂਦੀਆਂ ਨੇ
ਜੇਹੜੀ ਡਾਲੀ ਚਾਹੁਣ ਆਲਣਾ ਪਾਉਂਦੀਆਂ ਨੇ
ਪਰ ਮੇਰੇ ਤਾਂ ਖੰਭ ਫਰਜ਼ ਦੀ ਭੇਂਟ ਚੜੇ
ਪੱਗ ਅਤੇ ਦੁੱਧ ਦੇ ਕਰਜ਼ ਦੀ ਭੇਂਟ ਚੜੇ
ਉਡ ਜਾਂਦੀ ਸੱਜਣ ਪਾਸ ਕਿਤੇ ਜੇ ਚਿੜੀ ਮੈਂ ਹੁੰਦੀ
ਮੈਂ ਰਹੀ ਹਾਂ ਅਰਜ਼ ਗੁਜ਼ਾਰ ...
ਕਾਸ਼ ਮੈਂ ਚਿੜੀ ਹੀ ਹੁੰਦੀ
ਕਰੇ ਭੌਰਾ ਕਲੀ ਨੂੰ ਪਿਆਰ ਕਿਸੇ ਦੀ ਰੋਕ ਨਹੀਂ
ਕਰ ਅਰਪਣ ਆਪਣਾ ਰਸ ਕਲੀ ਨੂੰ ਸ਼ੋਕ ਨਹੀਂ
ਹੈ ਕੀ ਭੌਰੇ ਦਿ ਜ਼ਾਤ ਕਦੇ ਕੋਈ ਪੁੱਛਦਾ ਨਹੀਂ
ਹੈ ਕਲੀ ਦੀ ਕੀ ਔਕਾਤ ਕਦੇ ਕੋਈ ਪੁੱਛਦਾ ਨਹੀਂ
ਪਰ ਮੇਰੇ ਤੇ ਬੰਦਿਸ਼ਾਂ ਲੱਖ ਹਜ਼ਾਰਾਂ ਨੇ
ਮੇਰਾ ਜ਼ਖਮੀ ਕੀਤਾ ਪਿਆਰ ਜਗਤ ਦਿਆਂ ਖਾਰਾਂ ਨੇ
ਮੌਤ ਤੋਂ ਪਹਿਲਾਂ ਇੱਕ ਵਾਰ ਉਸਨੂੰ ਮਿਲੀ ਹੀ ਹੁੰਦੀ
ਜੇਕਰ ਹੁੰਦੀ ਕਲੀ ਕਦੇ ਤਾਂ ਖਿੜੀ ਹੀ ਹੁੰਦੀ
ਕਾਸ਼ ....... ਕਾਸ਼......ਮੈਂ ਕਲੀ ਹੀ ਹੁੰਦੀ

2 comments:

  1. ਮੇਰਾ ਜ਼ਖਮੀ ਕੀਤਾ ਪਿਆਰ ਜਗਤ ਦਿਆਂ ਖਾਰਾਂ ਨੇ
    ਮੌਤ ਤੋਂ ਪਹਿਲਾਂ ਇੱਕ ਵਾਰ ਉਸਨੂੰ ਮਿਲੀ ਹੀ ਹੁੰਦੀ
    ਜੇਕਰ ਹੁੰਦੀ ਕਲੀ ਕਦੇ ਤਾਂ ਖਿੜੀ ਹੀ ਹੁੰਦੀ
    ਕਾਸ਼ ....... ਕਾਸ਼......ਮੈਂ ਕਲੀ ਹੀ ਹੁੰਦੀ

    ਮੀਤ ਤੁਹਾਡੀ ਕਵਿਤਾ ਦੇ ਭਾਵ ਬਹੁਤ ਸੋਹਣੇ ਲੱਗੇ ......!!

    ReplyDelete
  2. Achhi rachna hai...

    can't understand this.. ਹੈ ਕੀ ਭੌਰੇ ਦਿ ਜ਼ਾਤ ਕਦੇ ਕੋਈ ਪੁੱਛਦਾ ਨਹੀਂ... zaat hi tan puchhi jandi bhaure di..??

    ReplyDelete