Wednesday, December 9, 2009

sdaran kudi

ਕਿੰਝ ਛੋਹਾਂ ਕੋਈ ਵਸਲ ਹੰਡਾਉਂਦੀ ਨਜ਼ਮ
ਅਜੇ ਖੁਦ ਦਾ ਵਿਛੋੜਾ ਮੈਂ ਖੁਦ ਤੇ ਹੰਡਾ ਰਹੀ
ਕਿੰਝ ਕਰਾਂ ਮਹਿਕ ਦੇ ਸਰੂਰ ਦੀ ਚਰਚਾ
ਅਜੇ ਹੱਥਾਂ ਦੇ ਵਿੱਚ ਗੋਹੇ ਦੀ ਹਮਕ ਬਾਕੀ ਹੈ
ਮੈਂ ਕੀ ਜਾਣਾ ਹੁੰਦੀ ਕਿਸ ਤਰਾਂ ਦੀ ਪੀ੍ਤ ਛੋਹ
ਅਜੇ ਤਾਂ ਪਈਆਂ ਛਮਕਾਂ ਦੇ ਨਿਸ਼ਾਨ ਤਾਜ਼ਾ ਨੇ
ਅੱਖੀਆਂ ਅੰਦਰ ਕਿੰਝ ਵਸਾਵਾਂ ਸੁਪਨਿਆਂ ਦਾ ਅੰਬਰ
ਅਜੇ ਧੂਏਂ ਦੇ ਬੱਦਲਾਂ ਦੀ ਨੈਣੀਂ ਰੜਕ ਬਾਕੀ ਏ
ਫੁੱਲਾਂ ਦੀ ਸੇਜ਼ੇ ਤੁਰਨਾ ਕਿੰਝ ਹੁੰਦਾ ਏ ਕੀ ਜਾਣਾਂ
ਮੈਂ ਤਾਂ ਕੇਵਲ ਅੱਡੀਆਂ ਦੀਆਂ ਦਰਾਰਾਂ ਤੱਕੀਆਂ ਨੇ
ਮੈਂ ਕੀ ਜਾਣਾ ਕਿੰਝ ਬਦਲੇ ਸਮਾਜ ਦਾ ਨਕਸ਼ਾ
ਮੈਂ ਤਾਂ ਬੱਸ ਆਟੇ ਦੇ ਨਕਸ਼ੇ ਸੇਕਣਾ ਜਾਣਦੀ ਹਾਂ
ਤਲਵਾਰਾਂ ਦੇ ਨਾਲ ਸੀਨੇ ਚੀਰਨੇ ਨਹੀਂ ਜਾਣਦੀ ਮੈਂ
ਮੈਂ ਸੂਈਆਂ ਨਾਲ ਲੀੜੇ ਦੀ ਹਿੱਕ ਛੇਕਣਾ ਜਾਣਦੀ ਹਾਂ
ਮੈਂ ਨਹੀਂ ਜਾਣਦੀ ਕੀ ਹੁੰਦੇ ਦੇਸ਼ ਕੌਮ
ਮੈ ਸਿਰਫ ਘਰ ਵਿੱਚ ਏਕਾ ਰੱਖਣਾ ਜਾਣਦੀ ਹਾਂ
ਕਿਉਂਕਿ ਮੈਂ ਕੋਈ ਪਰੀ ਨਹੀਂ , ਨਾ ਹੀ ਕੋਈ ਚੰਡੀ ਹਾਂ
ਮੈਂ ਸਿਰਫ ਤੇ ਸਿਰਫ ਇੱਕ ਸਧਾਰਣ ਕੁੜੀ ਹਾਂ

1 comment:

  1. poem di starting bahut khoobsurat hai...
    ਫੁੱਲਾਂ ਦੀ ਸੇਜ਼ੇ ਤੁਰਨਾ ਕਿੰਝ ਹੁੰਦਾ ਏ ਕੀ ਜਾਣਾਂ
    ਮੈਂ ਤਾਂ ਕੇਵਲ ਅੱਡੀਆਂ ਦੀਆਂ ਦਰਾਰਾਂ ਤੱਕੀਆਂ ਨੇ ... ithe tak poem ch jaan hai.. then it starts loosing grip somewhat.. ithe hor behtar kar sakde ho...

    ReplyDelete