Friday, December 11, 2009

ਸੁਪਨ -ਸਰਪਣੀ

ਆਖਿਰ ਅੱਜ ਬੜੇ ਦਿਨਾਂ ਬਾਅਦ
ਤੂੰ ਆ ਹੀ ਗਿਆ
ਆਪਣੀ ਸੁਪਨ -ਸਰਪਣੀ ਕੋਲ
ਬਾਹਾਂ ਉਲਾਰ ਭਰ ਲਿਆ ਪਿਆਰ ਦੇ ਕਲਾਵੇ ਵਿੱਚ
ਤੇ ਉਹ ਕਰਦੀ ਰਹੀ ਤੇਰੇ ਚ ਸਮਾਉਣ ਦੀ ਨਾਕਾਮ ਕੋਸ਼ਿਸ਼
ਕੰਬਦੇ ਹੋਠਾਂ ਨੇ ਪਿਆਰ ਦੀ ਨਿਸ਼ਾਨੀ ਜੋ ਦਿੱਤੀ
ਖਿੜ ਗਈ ਕਲੀ ਮੁਰਝਾਈ ਸੀ ਇੰਤਜ਼ਾਰ ਵਿੱਚ
ਜ਼ੁਲਫ ਨਾਗਾਂ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰਦੀ
ਹੰਝੂ ਭਿੱਜੇ ਨੈਣਾਂ ਵਿੱਚ ਲੁਕਾਉਣ ਦੀ ਕੋਸ਼ਿਸ਼ ਕਰਦੀ
ਲਿਪਟੀ ਉਹ ਛਾਤੀ ਨਾਲ ਕਿਸੇ ਵੇਲ ਵਾਂਗਰਾਂ
ਤੇਰੇ ਮੁੜ ਨਾਲ ਜਿੱਤ ਦੀ ਖੁਸ਼ੀ
ਕਰੰਗ ਜਿਸਮ ਉਸਦਾ ਮੁੜ ਭਰ ਗਈ
ਤੇ ਭਰ ਮੁੜ ਤੋਂ ਠੰਡੇ ਸਾਹਾਂ ਵਿੱਚ ਨਿੱਘ
ਪਿਆਰ ਨੂੰ ਅਜੇ ਸੀ ਸਾਂਭਦੀ ਹੀ ਪਈ
ਤੂੰ ਗੱਲ ਕਰ ਦਿੱਤੀ ਫਿਰ ਮੁੜ ਜਾਣ ਦੀ
ਤੜਪੀ ਉਹ ਕਿਸੇ ਅਣਮੰਨੀ ਦਲੀਲ ਵਾਂਗਰਾਂ
ਪਰ ਵਕਤ ਵੱਲ ਇਸ਼ਾਰਾ ਕਰਦਾ ਤੂੰ ਹੱਥ ਛੁਡਾ ਗਿਆ
ਤੇ ਸੁੱਟ ਗਿਆ ਤਪਦੀ ਰੇਤ 'ਤੇ ਆਪਣੀ ਸੁਪਨ-ਸਰਪਣੀ ਨੂੰ

1 comment:

  1. ਸੁਪਨ -ਸਰਪਣੀ... ਆਪਣੀ ਸੁਪਨ -ਸਰਪਣੀ ਕੋਲ
    ਬਾਹਾਂ ਉਲਾਰ ਭਰ ਲਿਆ ਪਿਆਰ ਦੇ ਕਲਾਵੇ ਵਿੱਚ
    ਤੇ ਉਹ ਕਰਦੀ ਰਹੀ ਤੇਰੇ ਚ ਸਮਾਉਣ ਦੀ ਨਾਕਾਮ ਕੋਸ਼ਿਸ਼
    ਕੰਬਦੇ ਹੋਠਾਂ ਨੇ ਪਿਆਰ ਦੀ ਨਿਸ਼ਾਨੀ ਜੋ ਦਿੱਤੀ
    ਖਿੜ ਗਈ ਕਲੀ ਮੁਰਝਾਈ ਸੀ ਇੰਤਜ਼ਾਰ ਵਿੱਚ.. ih te hadh hai poetry di.. jeo..

    ReplyDelete